Empowering New York’s Asian American Community Since 1989

Image Alt

2023 GENERAL ELECTION VOTER GUIDE (Punjabi)

ਹੋਰ ਜਾਣਕਾਰੀ

  1. ਵੋਟਰ ਪੰਜੀਕਰਨ: ਨਵੰਬਰ 7 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਪੰਜੀਕਰਨ ਕਰਨ ਦੀ ਆਖਰੀ ਮਿਤੀ ਅਕਤੂਬਰ 28 ਹੈ। ਇੱਥੇ (ਕੇਵਲ ਅੰਗ੍ਰੇਜ਼ੀ ਵਿਚ ਉਪਲੱਬਧ) ਤੁਸੀਂ ਸਾਡੇ ਟਰਬੋਵੋਟ ਪੰਨੇ ਦੀ ਵਰਤੋਂ ਕਰ ਵੋਟ ਪਾਉਣ ਲਈ ਪੰਜੀਕਰਨ ਕਰ ਸਕਦੇ ਹੋ। ਇਹ ਤੁਹਾਨੂੰ ਔਨਲਾਈਨ ਜਾਂ ਡਾਕ ਰਾਹੀਂ ਪੰਜੀਕਰਨ ਕਰਨ ਦੇ ਯੋਗ ਬਣਾਉਂਦਾ ਹੈ। ਜੇ ਤੁਸੀਂ ਡਾਕ ਰਾਹੀਂ ਪੰਜੀਕਰਨ ਕਰਨਾ ਚੁਣਦੇ ਹੋ, ਤਾਂ ਟਰਬੋਵੋਟ ਡਾਕ ਰਾਹੀਂ ਤੁਹਾਡਾ ਪੰਜੀਕਰਨ ਫਾਰਮ ਟਿਕਟਾਂ ਸਮੇਤ ਭੇਜ ਦੇਵੇਗਾ ਜਿਸਨੂੰ ਤੁਸੀਂ ਆਪਣੇ ਸਥਾਨਕ ਬੋਰਡ ਆਫ ਇਲੈਕਸ਼ਨਜ਼ ਦੇ ਦਫਤਰ ਨੂੰ ਡਾਕ ਰਾਹੀਂ ਭੇਜ ਸਕਦੇ ਹੋ।
      1. ਤੁਸੀਂ ਇੱਥੇ ਪੰਜਾਬੀ ਵਿੱਚ ਵੋਟਰ ਪੰਜੀਕਰਨ ਫਾਰਮ ਨੂੰ ਡਾਉਨਲੋਡ ਅਤੇ ਪ੍ਰਿੰਟ ਵੀ ਕਰ ਸਕਦੇ ਹੋ।
      2. ਇਸ ਫਾਰਮ ਨੂੰ ਲਾਜ਼ਮੀ ਤੌਰ ‘ਤੇ ਅੰਗਰੇਜ਼ੀ ਵਿੱਚ ਭਰਿਆ ਜਾਣਾ ਚਾਹੀਦਾ ਹੈ।
      3. ਇਸਨੂੰ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ ਜਾਂ ਤੁਹਾਡੇ ਸਥਾਨਕ ਚੋਣ ਬੋਰਡ ਦੇ ਦਫਤਰ ਵਿਖੇ ਛੱਡਿਆ ਜਾ ਸਕਦਾ ਹੈ।
  2. ਗੈਰਹਾਜ਼ਰੀ ਵਿੱਚ ਵੋਟ ਪਾਉਣਾ (ਡਾਕ ਰਾਹੀਂ ਵੋਟ ਪਾਉਣਾ): ਨਵੰਬਰ 7 ਨੂੰ ਹੋਣ ਵਾਲੀਆਂ ਚੋਣਾਂ ਵਾਸਤੇ ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕਰਨ ਦੀ ਅੰਤਿਮ ਅਕਤੂਬਰ 28 ਜੂਨ ਹੈ, ਹਾਲਾਂਕਿ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਜਿੰਨੀ ਜਲਦੀ ਸੰਭਵ ਹੋਵੇ ਆਪਣੀ ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕਰੋਂ। ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕਰਨ ਲਈ, ਤੁਸੀਂ ਸਾਡੇ ਟਰਬੋਵੋਟ ਪੰਨੇ ਦੀ ਵਰਤੋਂ ਇੱਥੇ ਕਰ ਸਕਦੇ ਹੋ। ਇਸ ਤਰੀਕੇ ਨਾਲ, ਜਦ ਤੁਸੀਂ ਆਪਣੀ ਵੋਟ ਪਰਚੀ ਪ੍ਰਾਪਤ ਕਰਦੇ ਹੋ ਤਾਂ ਵਾਪਸੀ ਡਾਕ-ਟਿਕਟ ਨੂੰ ਸ਼ਾਮਿਲ ਕੀਤਾ ਜਾਵੇਗਾ। ਨੋਟ: ਹਾਲ ਹੀ ਦੀਆਂ ਤਬਦੀਲੀਆਂ ਕਰਕੇ, ਤੁਹਾਨੂੰ ਗੈਰਹਾਜ਼ਰ-ਮਤਦਾਨ ਪਰਚੀ ਦੀ ਬੇਨਤੀ ਕੇਵਲ ਤਾਂ ਹੀ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਸੀਂ ਡਾਕ ਰਾਹੀਂ ਵੋਟ ਦੇਵੋਗੇ।

STAY IN TOUCH

Receive updates on our work and invitations to our events

CREATE IMPACT

Stand with us to change the systems that are holding our communities back from success